ਵੇ ਦਿੱਲਾ ਕਿਸੀ ਦਾ ਇਂਤਜਾਰ ਨਾ ਕਰਯਾ ਕਰ

ਦਿਲ ਦਿਯਾਂ ਰਮਜਾਂ ਖੋਲਣ ਦੀ ਭੁੱਲ ਬਾਰ ਬਾਰ ਨਾ ਕਰਯਾ ਕਰ

ਏਹ ਜਾਨ ਲੈ ਕੋਈ ਨਈ ਏ ਏਇਥੇ ਤੇਰਾ

ਕਿਸੇ ਦੇ ਵਾਦੇ ਤੇ ਐਨਾ ਐਤਬਾਰ ਨਾ ਕਰਯਾ ਕਰ|

Ve dila kise da intzaar na karya kr.

Dil diya ramza kholan di bhul bar-bar na karya kr.

Eh jaan le koi nhi e ethe tera,

kise de waade da ena aitbaar na kareya kar.

ਟੁੱਟੇ ਤਾਰਯਾ ਨੂਂ ਵੇਖ ਏਹੀ ਫਰਯਾਦ ਮਂਗਦੇ ਹਾਂ

ਅੱਸੀ ਅਪਨੀ ਜਿਂਦਗੀ ਵਿਚ ਤੇਰੀ ਯਾਦ ਮਂਗਦੇ ਹਾਂ

ਦੋਸ੍ਤ ਕਦੇ ਧੋਖਾ ਨਾ ਦੇਂਵੀ ਸਾਣੂ

ਸਾਣੂ ਦੋਸ੍ਤੀ ਵਾਹਿਦੀ ਐਸੀ ਕੇਡ਼੍ਆ ਤੇਰੀ ਜਾਨ ਮਂਗਦੇ ਹਾਂ|

Tute taarya nu vekh ehi friyad mangde ha

Asi apni zndgi vich teri yaad mangde ha.

Dost kade dhokha na devi sanu

Sanu dosti chahidi asi kehra teri jaan mangde han.

ਹਾਸਾ ਹੋਵੇ ਜਿਸ ਲਯੀ ਯਾਰੀ

ਹਂਜੂ ਉਸਦੇ ਲਯੀ ਬਹਾ ਕੇ ਕੀ ਲੈਣਾ

ਮੁਂਹ ਮੋਡ਼੍ਲੇਂਦੇ ਜੇਡ਼੍ਏ ਵੇਖ ਕੇ

ਸਾਮਨੇ ਉਨ੍ਹਾਂ ਦੇ ਜਾਕੇ ਕਿ ਲੈਣਾ

ਪਿਠ ਪਿਛੇ ਉਡ਼੍ਆਨ ਜੋ ਮਜਾਕ ਯਾਰਾ

ਜਖ੍ਮ ਓਨ੍ਹਾਂ ਨੂਂ ਵਿਖਾ ਕੇ ਕੀ ਲੈਣਾ

ਲਾਓ ਯਾਰੀ ਜਿੱਥੇ ਕਦਰ ਪਾਵੇ

ਬੇਕਦ੍ਰਾਂ ਨਾਲ ਲਾਕੇ ਕੀ ਲੈਣਾ|

Haasa hove jis layi yari,

Hanju usde layi bahaa k ki laina,

munh mod lainde jehre vekh k,

samne ohna de ja k ki laina,

pate jo galat likha jande,

khat ohna nu pa k ki laina,

pith piche udaun jo mazak yara,

jakham ohna nu vikha k ki laina,

lao yari jithe kadar pave,

bekadran naal la k ki laina.

ਬਾਜੀ ਜੀਤ ਕੇ ਅਸੀ ਹਾਂ ਹਾਰ ਚੱਲੇ

ਸਾੱਟ ਆਪਨੇ ਦਿਲ ਤੇ ਮਾਰ ਚਲੇ

ਨਹੀਂ ਭੁਲਨੇ ਸਜਨਾ ਓਹ ਦਿਨ ਸਾਣੂਂ

ਜੋ ਤੇਰਾ ਸਂਗ ਹਾਂ ਗੁਜਾਰ ਚਲੇ

ਮਰਕੇ ਵੀ ਕਰਾਂਗੇ ਯਾਦ ਤੈਣੂਂ

ਐਸਾ ਦਿਲ ਚ ਸਮਾ ਕੇ ਪ੍ਯਾਰ ਚਲੇ

ਜੇ ਕੋਈ ਭੁਲ ਹੋਵੇ ਤਾਂ ਬਕ੍ਸ਼ ਦੇਵੀਂ

ਕਏ ਸਲਾਮ ਅਸੀ ਜਾਂਦੀ ਵਾਰ ਚਲੇ

ਮੁਲਾਕਾਤ ਮੁੱਕੀ ਤੇ ਵਿਚਾਰ ਸ਼ੁਰੁ ਹੋਯਾ

ਉਠ ਮਹਫਿਲ ਚੋਂ ਮੇਰੇ ਜਹੇ ਦਿਲਦਾਰ ਚਲੇ|

Bazi jit k asi han haar chale

satt apne dil te mar chale.

Nahi bhulne sajna oh din sanu,

jo tere sang han gujaar chale.

Marke v karange yaad tainu,

aisa dil ‘ch sama k pyar chale.

j koi bhul hove tan bakhs devi,

kar salam asi jandi var chale.

Mulakat muki te VICHODA suru hoyea,

uth Mehfilan chon Mere jehe dildar chale.

ਤੈਣੂਂ ਕਰਦੇ ਹਾਂ ਪ੍ਯਾਰ ਨਾਲ ਸਲਾਮ ਸਜਨਾ

ਤੂਂ ਹੈਂ ਜਿਂਦ ਸਾਡੀ ਤੂਂ ਹੀ ਜਾਨ ਸਜਨਾ

ਹੌਰ ਕੁਛ ਨੀਂ ਗਰੀਬ ਕੌਲ

ਹਰ ਸਾਹ ਮੇਰਾ, ਤੇਰਾ ਨਾਮ ਸਜਨਾ|

Tenu karde ha pyar nal salam sajjna,

Tu he jind sadi tu he jaan sajjna.

Hor kuchh ni garibba kol,

har saah mera, Tere naa SAJJNA.

.

ਇਸ਼ਤਿਹਾਰ

ਅੱਜ ਆਖਾਂ ਵਾਰਿਸ ਸ਼ਾਹ ਨੂੰ ਕਿਤੋਂ ਕਬੱਰਾਂ ਵਿਚੋਂ ਬੋਲ,
ਤੇ ਅੱਜ ਕਿਤਾਬੇ-ਇਸ਼ਕ ਦਾ ਕੋਈ ਅਗਲਾ ਵਰਕਾ ਫੋਲ,
ਇਕ ਰੋਈ ਸੀ ਧੀ ਪੰਜਾਬ ਦੀ ਤੂੰ ਲਿਖ ਲਿਖ ਮਾਰੇ ਵੈਨ,
ਅੱਜ ਲੱਖਾਂ ਧੀਆਂ ਰੋਂਦੀਆਂ ਤੈਨੂੰ ਵਾਰਿਸ ਸ਼ਾਹ ਨੂੰ ਕਹਿਨ,
ਉਠ ਦਰਮਾਨਦਾਂ ਦਿਆਂ ਦਰਦਿਆ ਉਠ ਤੱਕ ਅਪਣਾ ਪੰਜਾਬ,
ਅੱਜ ਬੇਲੇ ਲਾਸ਼ਾਂ ਵਿਸ਼ੀਆਂ ਤੇ ਲਹੂ ਦੀ ਭਰੀ ਚਨਾਬ,
ਕਿਸੇ ਨੇ ਪੰਜਾਂ ਪਾਣੀਆਂ ਵਿੱਚ ਦਿੱਤਾ ਜ਼ਹਿਰ ਰੱਲਾ,
ਤੇ ਉਹਨਾ ਪਾਣੀਆਂ ਧਰਤ ਨੂੰ ਦਿੱਤਾ ਪਾਣੀ ਲਾ,
ਜਿਥੇ ਵਜਦੀ ਫੂਕ ਪਿਆਰ ਦੀ ਵੇ ਉਹ ਵੰਝਲੀ ਗਈ ਗੁਆਚ,
ਰਾਂਝੇ ਦੇ ਸੱਬ ਵੀਰ ਅੱਜ ਭੁਲ ਗਏ ਉਸਦੀ ਜਾਚ,
ਧਰਤੀ ਤੇ ਲਹੂ ਵਸੀਆ, ਕੱਬਰਾਂ ਪਈਆਂ ਚੋਣ,
ਪਰੀਤ ਦਿਆਂ ਸ਼ਹਿਜਾਦਿਆਂ ਅੱਜ ਵਿੱਚ ਮਜ਼ਾਰਾਂ ਰੌਣ,
ਅੱਜ ਸੱਬ ‘ਕੈਦੋਂ’ ਬਣ ਗਏ, ਹੁਸਨ ਇਸ਼ਕ ਦੇ ਚੋਰ,
ਅੱਜ ਕਿਥੋਂ ਲਿਆਈਏ ਲੱਭ ਕੇ ਵਾਰਿਸ ਸ਼ਾਹ ਇਕ ਹੋਰ,
ਅੱਜ ਆਖਾਂ ਵਾਰਿਸ ਸ਼ਾਹ ਨੂੰ ਕਿਤੋਂ ਕਬੱਰਾਂ ਵਿਚੋਂ ਬੋਲ,
ਤੇ ਅੱਜ ਕਿਤਾਬੇ-ਇਸ਼ਕ ਦਾ ਕੋਈ ਅਗਲਾ ਵਰਕਾ ਫੋਲ।


ਇਂਟਰਨੇਟ ਤੇ ਪਂਜਾਬੀ ਯਾ ਹੋਰ ਕੋਇ ਵੀ ਭਾਰਤੀਯ ਭਾਸ਼ਾ ਵਿਚ ਲਿਖਨਾ ਬਡਾ ਆਸਾਨ ਵੇ|
ਬਾਰਹਾ ਸਾਫ੍ਟਵੇਯਰ ਜੋ ਕਿ ਮੂਫ੍ਤ ਵਿਚ ਹੀ ਮਿਲਦਾ ਹੈ ਨਾਲ ਤੁਸੀ ਕੋਈ ਵੀ ਭਾਰਤੀਯ ਭਾਸ਼ਾ ਵਿਚ ਲਿਖ ਸਕਦੇ ਹੋ|
ਟਾਈਪ ਕਰਨਾ ਵੀ ਬਡਾ ਆਸਾਨ ਵੇ| ਬਸ ਜੀਵੇਂ ਅਂਗ੍ਰੇਜੀ ਦੇ ਕੀਬੋਰ੍ਡ ਤੇ ਤੁਸੀ ਅਂਗ੍ਰੇਜੀ ਟਾਈਪ ਕਰਦੇ ਵੋ ਬਿਲਕੁਲ ਉਸੀ ਤਰਾਂ ਤੁਸੀ ਅਂਗ੍ਰੇਜੀ ਦੇ ਕੀਬੋਰ੍ਡ ਤੇ ਪਂਜਾਬੀ ਵੀ ਟਾਈਪ ਕਰ ਸਕਦੇ ਹੋ| ਉਦਾਹਰਣ ਲਈ ਜਿਸ ਤਰਾਂ ਅਗਰ ਤੁਸੀ “ਆਈਨਾ” ਲਿਖਨਾ ਚਾਂਦੇ ਹੋ ਤੇ ਤੁਸੀ ਟਾਈਪ ਕਰੋਗੇ “aaIna“. ਕੁਛ ਹੋਰ ਮਿਸਾਲਾਂ ਵੇਖੋ

ਮੇਰਾ ਭਾਰਤ ਮਹਾਨ = meraa bhaarat mahaan

ਪਂਜਾਬੀ ਮੇਰੀ ਬੋਲੀ ਵੇ = paMjaabI merI bolI ve

ਪਂਜਾਬੀ ਲਿਖਨਾ ਆਸਾਨ ਵੇ = paMjaabI likhanaa aasaan ve

ਬਾਰਹਾ ਸਾਫ੍ਟਵੇਯਰ ਤੁਸੀ ਨੀਚੇ ਦਿੱਤੇ ਲਿਂਕ ਤੋ ਡਾਉਨਲੋਡ ਕਰ ਸਕਦੇ ਹੋ|
http://www.baraha.com/
ਫੇਰ ਤੁਸੀ ਵੀ ਸ਼ੁਰੂ ਕਰੋ ਆਪਨਾ ਪਂਜਾਬੀ ਬ੍ਲੋਗ ਲਿਖਨਾ ਜਲ੍ਦ ਤੋਂ ਜਲ੍ਦ ਤੇ ਜਦੋਂ ਤੁਸੀ ਪਂਜਾਬੀ ਲਿਖਨਾ ਸ਼ੁਰੂ ਕਰੋ ਤੇ ਮੈਂਨੂਂ ਦਸਨਾ ਨਾ ਭੁਲਨਾ|


pshive2.gif
ਪੇਸ਼ ਨੇਂ ਸ਼ਿਵ ਕੁਮਾਰ ਬਟਾਲਵੀ ਦੇ ਕੁਛ ਗੀਤ

ਮੈਂ ਇਕ ਸ਼ਿਕਰਾ ਯਾਰ ਬਨਾਯਾ.

ਮਾਯੇ ਨੀ ਮਾਯੇ
ਮੈਂ ਇਕ ਸ਼ਿਕਰਾ ਯਾਰ ਬਨਾਯਾ
ਓਦੇ ਸਿਰ ਤੇ ਕਲਗੀ
ਓਦੇ ਪੈਰੀਂ ਝਾਂਜਰ
ਤੇ ਓ ਚੋਗ ਚੁਗੇਂਦਾ ਆਯਾ.
ਇਕ ਓਦੇ ਰੂਪ ਦੀ ਧੁਪ ਤਿਖੇਰੀ
ਦੁਜਾ ਮਹਕਾਂ ਦਾ ਤਿਰਹਾਯਾ
ਤੀਜਾ ਓਦਾ ਰਂਗ ਗੁਲਾਬੀ
ਕਿਸੇ ਗੋਰੀ ਮਾਂ ਦਾ ਜਾਯਾ.
ਇਸ਼੍ਕੇ ਦਾ ਇਕ ਪਲਂਗ ਨਵਾਰੀ,
ਅਸਾਂ ਚਾਨੰਨਿਯਾਂ ਵਿਚ ਡਾਯਾ
ਤਨ ਦੀ ਚਾਦਰ ਹੋ ਗਈ ਮੈਲੀ
ਉਸ ਪੈਰ ਜਾਂ ਪਲਂਗੇ ਪਾਯਾ.
ਦੁਖਣ ਮੇਰੇ ਨੈਨਾਂ ਦੇ ਕੋਯੇ
ਵਿਚ ਹਾਡ਼੍ਅ ਹਂਜੁਆਂ ਦਾ ਆਈਯਾ
ਸਾਰੀ ਰਾਤ ਗਈ ਵਿਚ ਸੋਚਾਂ
ਉਸ ਏ ਕਿ ਜੁਲ੍ਮ ਕਮਾਯਾ.
ਸੁਬਹ ਸਵੇਰੇ ਲੈ ਨੀ ਵਟਣਾ
ਅਸਾਂ ਮਲ ਮਲ ਓਸ ਨਵ੍ਹਾਯਾ
ਦੇਹੀ ਦੇ ਵਿਚੋਂ ਨਿਕਲਣ ਚੀਂਗਾਂ
ਤੇ ਸਾਡਾ ਹਾਥ ਗਯਾ ਕੁਮ੍ਹਲਾਯਾ.
ਚੂਰੀ ਕੁੱਟਾਂ ਤਾਂ ਓ ਖਾਂਦਾ ਨਾਹੀ
ਓਨ੍ਹੁਂ ਦਿਲ ਦਾ ਮਾਂਸ ਖਵਾਯਾ
ਇਕ ਉਡਾਰੀ ਐਸੀ ਮਾਰੀ
ਓ ਮੁਡ਼੍ਅ ਵਤਨੀ ਨਾ ਆਯਾ.
ਓ ਮਾਯੇ ਨੀਂ
ਮੈਂ ਇਕ ਸ਼ਿਕਰਾ ਯਾਰ ਬਨਾਯਾ
ਓਦੇ ਸਿਰ ਤੇ ਕਲਗੀ
ਓਦੇ ਪੈਰੀਂ ਝਾਂਜਰ
ਤੇ ਓ ਚੋਗ ਚੁਗੇਂਦਾ ਆਯਾ.

ਉਧਾਰਾ ਗੀਤ

ਸਾਂਨੂਂ ਪ੍ਰਭ ਜੀ,
ਇਕ ਅਦ ਗੀਤ ਅਧਾਰਾ ਹੋਰ ਦੇਯੋ.
ਸਾਡੀ ਬੁਝਦੀ ਜਾਂਦੀ ਆੱਗ,
ਅਂਗਾਰਾ ਹੋਰ ਦੇਯੋ.
ਮੈਂ ਨਿੱਕੀ ਉਮ੍ਰੇ
ਸਾਰਾ ਦਰ੍ਦ ਹਂਡਾ ਬੈਠਾ,
ਸਾਡੀ ਜੋਬਨ ਰੁਤ ਲਈ,
ਦਰ੍ਦ ਕੁਂਆਰਾ ਹੋਰ ਦੇਯੋ.

ਉਮ੍ਰਾਂ ਦੇ ਸਰਵਰ

ਉਮ੍ਰਾਂ ਦੇ ਸਰਵਰ
ਸਾਹਾਂ ਦੇ ਪਾਣੀ
ਗੀਤਾ ਵੇ ਚੁਂਜ ਭਰੀਂ.
ਭਲਕੇ ਨਾ ਰਹਨੇ
ਪੀਡ਼੍ਆ ਦੇ ਚਾਨਨ
ਹਾਵਾਂ ਦੇ ਹਂਸ ਸਰੀਂ
ਗੀਤਾ ਵੇ ਚੁਂਜ ਭਰੀਂ.
ਗੀਤਾ ਵੇ ਉਮ੍ਰਾਂ ਦੇ ਸਰਵਰ ਛਲਿਯੇ
ਪਲ੍ਛਿਨ ਭਰ ਸੁਕ ਜਾਂਦੇ
ਸਾਹਵਾਂ ਦੇ ਪਾਨੀ ਪੀ ਲੈ ਵੇ ਅਡ਼੍ਇਯਾ
ਅਨਚਾਹਿਯਾਂ ਫਿਟ ਜਾਂਦੇ
ਭਲਕੇ ਨ ਸਾਨੂਂ ਦਈਂ ਵੇ ਉਲਮਡਾ
ਭਲਕੇ ਨ ਰੋਸ ਕਰੀਂ
ਗੀਤਾ ਵੇ ਚੁਂਜ ਭਰੀਂ.
ਹਾਵਾਂ ਦੇ ਹਂਸ
ਸੁਨੀਂਦੇ ਵੇ ਲੋਭੀ
ਦਿਲ ਮਰਦਾ ਤਾਂ ਗਾਂਦੇ
ਇਹ ਬਿਰਹੋਂ ਰੁਤ ਹਂਜੂ ਚੁਕਦੇ
ਚੁਕਦੇ ਤੇ ਉਡ ਜਾਂਦੇ
ਐਸੇ ਉਡਦੇ ਮਾਰ ਉਡਾਰੀ
ਮੁਡ਼੍ਅ ਨਾ ਆਣ ਘਰੀਂ
ਗੀਤਾ ਵੇ ਚੁਂਜ ਭਰੀਂ.
ਗੀਤਾ ਵੇ ਚੁਂਜ ਭਰੇਂ ਤਾਂ ਮੈਂ ਤੇਰੀ
ਸੋਨੇ ਚੁਂਜ ਮਢ਼੍ਆਵਾਂ
ਮੈਂ ਚਂਦਰੀ ਤੇਰੀ ਬਰਦੀ ਥੀਂਵਾਂ
ਨਾਲ ਥੀਏ ਪਰਛਾਂਵਾਂ
ਹਾਡ਼੍ਆਈ ਵੇ ਨਾ ਤੂਂ ਤਿਰਹਾਯਾ
ਮੇਰੇ ਵਾਂਗ ਮਰੀਂ
ਗੀਤਾ ਵੇ ਚੁਂਜ ਭਰੀਂ.

ਮਾਯੇ ਨੀ ਮਾਯੇ

ਮਾਯੇ ਨੀ ਮਾਯੇ
ਮੇਰੇ ਗੀਤਾਂ ਦੇ ਨੈਣਾ ਵਿਚ
ਬਿਰਹੋਂ ਦੀ ਰਡ਼੍ਅਕ ਪਵੇ
ਅੱਦੀ ਅੱਦੀ ਰਾਤੀ ਉਠ
ਰੋਣ ਮੋਯੇ ਮਿਤਰਾਂ ਨੂਂ
ਮਾਯੇ ਸਾਨੂਂ ਨੀਂਦ ਨ ਪਵੇ.
ਭੇਂ ਭੇਂ ਸੁਗਂਧਿਯਾਂ ਚ
ਬਣਾ ਫੇਹੇ ਚਾਨੰਨੀ ਦੇ
ਤਾਂਵੀ ਸਾਡੀ ਪੀਡ਼੍ਅ ਨ ਸਵੇ
ਕੋਸੇ ਕੋਸੇ ਸਾਹਾਂ ਦੀ ਮੇਂ
ਕਰਾਂ ਜੇ ਟਕੋਰ ਮਾਯੇ
ਸਗੋਂ ਸਾਹਣੁ ਖਾਣ ਨੂਂ ਪਵੇ.
ਆਪੇ ਨਿ ਮੈਂ ਬਾਲਡ਼੍ਈ
ਮੈਂ ਹਾਲੇ ਆਪ ਮੱਤਾਂ ਜੋਗੀ
ਮਾੱਤ ਕੇਡ਼੍ਆ ਏਸ ਨੂਂ ਦਵੇ
ਆਖ ਸੂਂ ਨਿ ਮਾਯੇ ਇਹਨੂਂ
ਰੋਵੇ ਬੁਲ ਚਿਥ ਕੇ ਨੀ
ਜਗ ਕਿਤੇ ਸੁਨ ਨ ਲਵੇ.
ਆਖ ਮਾਯ੍ਰੇ ਅੱਦੀ ਅੱਦੀ
ਰਾਤੀਂ ਮੋਯੇ ਮਿਤ੍ਰਾਂ ਦੇ
ਉੱਚੀ ਉੱਚੀ ਨਾਂ ਨਾ ਲਵੇ
ਮਤੇ ਸਾਡੇ ਮੋਯਾਂ ਪਿਛੇ
ਜਗ ਏ ਸਡ਼੍ਇਕਰਾ ਨੀ
ਗੀਤਾਂ ਨੁਂ ਵੀ ਚਂਦਰਾ ਕਵੇ.

ਕੀ ਪੁਛਦੇ ਓ ਹਾਲ

ਕੀ ਪੁਛਦੇ ਓ ਹਾਲ ਫਕੀਰਾਂ ਦਾ
ਸਾਡਾ ਨਦਿਯੋਂ ਵਿਛਡ਼੍ਏ ਨੀਰਾਂ ਦਾ
ਸਾਡਾ ਹਂਜ ਦੀ ਜੂਨੇ ਆਯਾਂ ਦਾ
ਸਾਡਾ ਦਿਲ ਜਲਯਾਂ ਦਿਲ੍ਗੀਰਾਂ ਦਾ.
ਸਾਣੂਂ ਲਖਾਂ ਦਾ ਤਨ ਲਭ ਗਯਾ
ਪਰ ਇਕ ਦਾ ਮਨ ਵੀ ਨ ਮਿਲਯਾ
ਕ੍ਯਾ ਲਿਖਯਾ ਕਿਸੇ ਮੁਕੱਦਰ ਸੀ
ਹਥਾਂ ਦਿਯਾਂ ਚਾਰ ਲਕੀਰਾਂ ਦਾ.
ਤਕਦੀਰ ਤਾਂ ਅਪਨੀ ਸੌਂਕਣ ਸੀ
ਤਦਬੀਰਾਂ ਸਾਥੋਂ ਨਾ ਹੋਈਯਾਂ
ਨਾ ਝਂਗ ਛੁਟਿਯਾ, ਨ ਕਾਣ ਪਾਟੇ
ਝੁਂਡ ਲਾਂਘ ਗਿਯਾ ਇਂਜ ਹੀਰਾਂ ਦਾ.
ਮੇਰੇ ਗੀਤ ਵੀ ਲੋਕ ਸੁਣੀਂਦੇ ਨੇ
ਨਾਲੇ ਕਾਫਿਰ ਆਖ ਸਦੀਂਦੇ ਨੇ
ਮੈਂ ਦਰ੍ਦ ਨੂਂ ਕਾਬਾ ਕਹ ਬੈਠਾ
ਰਬ ਨਾਂ ਰਖ ਬੈਠਾ ਪੀਡਾਂ ਦਾ.


ਆੱਜ ਤੋਂ ਪਂਜਾਬੀ ਲਿਖਨ ਦੀ ਸ਼ੁਰੁਆਤ ਕਰ ਰਿਹਾ ਹਾਂ. ਮੈਨੂਂ ਹੋਰ ਕੋਈ ਪਂਜਾਬੀ ਬਲੋਗ ਤੇ ਵਰਡਪ੍ਰੈਸ ਤੇ ਨਈਂ ਮਿਲਯਾ ਜਦਕਿ ਵਰਡਪ੍ਰੈਸ ਐਸ ਲਈ ਤੈਯਾਰ ਹੈ. ਉੰਮੀਦ ਹੈ ਕਿ ਹੋਰ ਲੋਕੀ ਵੀ ਆਨ ਗੇ ਤੇ ਪਂਜਾਬੀ ਵਿਚ ਲਿਖਨਗੇ. ਜੇ ਤੁਸੀ ਪਂਜਾਬੀ ਯਾ ਹਿਂਦੀ ਲਿਖਨਾ ਚਾਹਂਦੇ ਹੋ ਤੇ ਤੁਹਾਨੂਂ ਏਸ ਵਾਸਤੇ ਸਹਾਯਤਾ ਚਾਹਿਦੀ ਹੈ ਤੇ ਮੈਂਨੂ ਦਸੋ. ਤੁਹਾਨੂ ਮੇਰਾ ਏਹ ਪ੍ਰਯਾਸ ਕਿਸ ਤਰਾਂ ਲਗਯਾ, ਆਪਨੀ ਰਾਯ ਜਰੂਰ ਦਸੋ.